“ਅਸੀਂ ਇਸ ਸੂਬੇ ਤੋਂ ਹਮੇਸ਼ਾਂ ਹੀ ਪਿਆਰ ਚਾਹਿਆ ਤੇ ਸਾਨੂੰ ਤੇ ਸਾਡੀ ਪਾਰਟੀ ਨੂੰ ਹਮੇਸ਼ਾਂ ਹੀ ਪਿਆਰ ਮਿਲਿਆ । ਜੇ ਜਨਤਾ ਨੂੰ ਦਿਲੋਂ ਨਮਸ਼ਕਾਰ ਕਰਦਾਂ ਹਾਂ ਕਿਸੇ ਨੂੰ ਕੋਈ ਦੁਖ ਤਕਲੀਫ ਹੋਵੇ ਮੈਨੂੰ ਬੇਝਿਜਕ ਹੋ ਕੇ ਦਸੋ । ਮੈਂ ਹਰ ਸਮੇਂ ਤੁਹਾਡੇ ਨਾਲ ਹਾਂ ਮੈਨੂੰ ਆਪਣੇ ਆਪ ਤੇ ਤੇ ਤੁਹਾਡੇ ਤੇ ਮਾਨ ਹੈ ।”ਨੇਤਾ ਜੀ ਲਗਾਤਾਰ ਸਟੇਜ ਤੋਂ ਬੋਲ ਰਹੇ ਸਨ ।
ਇਕ ਹੋਰ ਯੂਥ ਆਗੂ ਬੋਲਿਆ
“ਇਹ ਸਾਡੇ ਸੂਬੇ ਦੀ ਜਾਨ ਨੇ,ਸ਼ਾਨ ਨੇ,ਇਹ ਮਹਾਨ ਨੇ,ਇਨ੍ਹਾਂ ਨੇ ਸਾਡੇ ਸ਼ਹਿਰ ਦੇ,ਜਿਲੇ ਦੇ ਬਹੁਤ ਕੰਮ ਕੀਤੇ,ਸੜਕਾਂ ਬਣਾਈਆਂ,ਪੈਨਸ਼ਨਾਂ ਲਵਾਈਆਂ ਸੀਵਰੇਜ ਪੁਆਏ,ਨਾਲੀਆਂ ਬਣਵਾਈਆਂ,ਸਟਰੀਟ ਲਾਈਟਾਂ ਲਗਵਾਈਆਂ ਅਨੇਕਾਂ ਹੀ ਕੰਮ ਨੇ ਜਿਹੜੇ ਇਨ੍ਹਾਂ ਨੇ ਕੀਤੇ । ਗੱਲ ਕੀ ਅਸੀਂ ਇਨ੍ਹਾਂ ਦਾ ਦੇਣਾ ਦੇ ਹੀ ਨਹੀਂ ਸਕਦੇ ਤੇ ਨਾ ਹੀ ਦੇਣਾ,ਮੇਰਾ ਮਤਲਬ ਅਸੀਂ ਇਹਨਾਂ ਦਾ ਦੇਣਾ ਦੇ ਹੀ ਨਹੀਂ ਸਕਦੇ ।”
“ਇਨ੍ਹਾਂ ਬਾਰੇ ਪਹਿਲਾਂ ਵੀ ਕਾਫੀ ਕੁਝ ਬੋਲਿਆ ਜਾ ਚੁਕਿਆ ਹੈ,ਪਰ ਇਹਨਾਂ ਬਾਰੇ ਜਿੰਨਾ ਵੀ ਕਿਹਾ ਜਾਵੇ ਉਹ ਬਹੁਤ ਘੱਟ ਹੈ । ਸਭ ਤੋਂ ਪਹਿਲਾਂ ਇਹਨਾਂ ਪੁਲਿਸ ਨੂੰ ਸਿੱਧਾ ਕੀਤਾ,ਸਾਡੇ ਸੂਬੇ ਦੀ ਰੱਖਿਆ ਕੀਤੀ । ਪੁਲਿਸ ਨੇ ਬਹੁਤ ਹੀ ਆਂਤਕ ਮਚਾਇਆ ਹੋਇਆ ਸੀ । ਜੇ ਇਹ ਪੁਲਿਸ ਨੂੰ ਨਾ ਸਿੱਧਾ ਕਰਦੇ ਤਾਂ ਆਮ ਜਨਤਾ ਦਾ ਬਹੁਤ ਬੁਰਾ ਹਾਲ ਹੋਣਾ ਸੀ । ਸਾਰੇ ਸੂਬੇ ਚ ਇਹਨਾਂ ਦੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ।”
“ਸਾਲੇ ਯੂਥ ਆਗੂ ਦੇ ਨਾ ਹੋਣ ਤਾਂ ਅਖੇ ਇਹਨਾਂ ਬਿਨਾਂ ਪਤਾ ਨਹੀਂ ਹਿੱਲਦਾ,ਸਭ ਸਾਲੇ ਨਸੇੜੀ ਆ ਇਹ ਗੋਲੀਆਂ ਦੇ ਪੱਤੇ ਬਿਨਾਂ ਨਹੀਂ ਹਿੱਲਦੇ ।” ਮੈਡੀਕਲ ਸਟੋਰ ਦਾ ਮਾਲਿਕ ਬੋਲਿਆ ।
****

No comments:
Post a Comment