ਇਸ਼ਾਰਾ

ਅੱਜ ਦੁਪਿਹਰੇ ਡਾਕੀਆ ਹਰ ਰੋਜ਼ ਵਾਂਗ ਡਾਕ ਸੁੱਟ ਕੇ ਗਿਆ ਤਾਂ ਮੈਂ ਇਕ ਚਮਕਦਾਰ ਲਿਫਾਫਾ ਵੇਖਿਆ । ਉਸ ਤੇ ਮੇਰਾ ਪੂਰਾ ਪਤਾ ਲਿਖਿਆ ਸੀ ਤੇ “ਫਰੋਮ ਗਾਡ” ਲਿਖਿਆ ਸੀ । ਮੈਂ ਪੜ੍ਹ ਕੇ ਹੱਸ ਪਿਆ, ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਤੇ ਖਤ ਖੋਲਿਆ ਜਿਸ ਚ ਲਿਖਿਆ ਸੀ, ਦਸਹਿਰਾ ਦਿਵਾਲੀ ਆਉਣ ਵਾਲੀ ਹੈ । ਤੁਸੀਂ ਰਾਵਣ ਨੂੰ ਹਰ ਸਾਲ ਵਾਂਗ ਸਾੜਣਾ ਹੈ ਤੇ ਹਰ ਥਾਂ ਭਗਵਾਨ ਰਾਮ ਦੀ ਜੈ ਜੈ ਕਾਰ ਕਰਨੀ ਹੈ । ਆਉ, ਆਪਾਂ ਕਲਯੁੱਗ ਚ ਉਹਨਾਂ ਪਾਤਰਾਂ ਦੇ ਕੋਲੋਂ ਸਬਕ ਲਈਏ ਜਿਹੜੇ ਜਿਹੜੇ ਪਤਾਰ ਬਹੁਤ ਮਹੱਤਵ ਪੂਰਨ ਰਹੇ ਪਰ ਉਹਨਾਂ ਤੇ ਖਾਸ ਧਿਆਨ ਨਹੀਂ ਦਿੱਤਾ ਗਿਆ ।

ਸਰੂਪਨਖਾ-ਰੱਬ ਇਹੋ ਜਿਹੀ ਭੈਣ ਕਿਸੇ ਨੂੰ ਨਾ ਦੇਵੇ ਜਿਹੜੀ ਪੰਚਵਟੀ ਦੇ ਜੰਗਲ ਚ ਦਿਲ ਬਹਿਲਾਉਣ ਤੇ ਨੱਕ ਕਟਾਉਣ ਦੀ ਵਜਾ ਨਾਲ ਹੀ ਭਰਾ ਰਾਵਣ ਦਾ ਸਤਿਆਨਾਸ ਰਾਮ ਨਾਮ ਸੱਤ ਹੋ ਗਿਆ ।

ਮਾਮਾ ਮਰੀਚ -ਬਈ ਸਾਲਾ ਹੋਵੇ ਤਾਂ ਇਹੋ ਜਿਹਾ ਜਿਸਨੇ ਜੀਜਾ ਰਾਵਣ ਦੇ ਗੈਰ ਕਾਨੂੰਨੀ ਪ੍ਰੋਜੈਕਟ ਨੂੰ ਸਫਲ ਬਣਾਉਣ ਦੀ ਖਾਤਿਰ ਆਪਣੀ ਜਾਨ ਦੇ ਦਿੱਤੀ

ਕੁੰਭਕਰਨ-ਸਿਰਫ ਖਾਣ ਪੀਣ ਤੇ ਸੁੱਤੇ ਰਹਿਣ ਚ ਮਸਤ ਰਹਿਣ ਵਾਲੇ ਨਿਕੰਮੇ ਇਨਸਾਨ ਨੇ ਭਰਾ ਲਈ ਜਾਨ ਦੇ ਕੇ ਇਹ ਸੰਦੇਸ ਦਿੱਤਾ ਹੈ ਕਿ ਕਿਸੇ ਵੀ ਆਦਮੀ ਨੂੰ ਨਿਕੰਮਾ, ਵਿਹਲਾ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ (ਇਸ ਲਈ ਪੰਜਾਬ ਦੇ ਗਬਰੂਆਂ ਨੂੰ ਅੱਜ ਤੋਂ ਕੁਝ ਨਹੀਂ ਕਹਿਣਾ ਕੁਛ ਵੀ ਕਰਨ ਚੋਰੀ, ਡਕੈਤੀ, ਨਸ਼ਾ...)

ਮੰਦੋਦਰੀ- ਰਾਵਣ ਵਰਗੇ ਅੱਤਵਾਦੀ (ਮੁਆਫ ਕਰਨਾ ਰਾਵਣ ਜੀ) ਪਤੀ ਦਾ ਆਖਰੀ ਵਕਤ ਤੱਕ ਸਾਥ ਦਿੱਤਾ... ਨਾ ਤਲਾਕ ਲਿਆ... ਨਾ ਫਰਾਰ ਹੋਈ... ਨਾ ਆਤਮਹੱਤਿਆ ਕੀਤੀ... ਲੰਕਾ ਚ ਹੀ ਡਟੀ ਰਹੀ... (ਅੱਜ ਵਾਂਗ ਨਹੀਂ...)

ਮੰਥਰਾ-ਇਸਦੇ ਇੱਧਰ ਤੋਂ ਉੱਧਰ ਕਰਨ ਤੇ ਹੀ ਕਕੈਈ ਆਂਟੀ ਦਾ ਦਿਮਾਗ ਹੋਇਆ ਸੀ ਤੇ ਰਾਮ ਸੀਤਾ ਤੇ ਲਕਸ਼ਮਨ ਨੂੰ ਜੰਗਲ ਚ ਜਾਣਾ ਪਿਆ ਸੀ... ਤੇ ਰਾਜਾ ਦਸ਼ਰਥ ਨੂੰ  ਜਾਨ ਤੋਂ ਹੱਥ ਧੋਣੇ ਪਏ ਸੀ । ਇੱਥੇ ਕੰਨ ਭਰਨ ਵਾਲਿਆਂ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ... ਚਾਹੇ ਘਰ ਹੋਵੇ ਜਾਂ ਦਫ਼ਤਰ...  (ਸੁਣਿਆ ਚੁਗਲਖੋਰੋ...)

ਬਾਲੀ-ਇਹਨਾਂ ਭਾਈ ਸਾਹਬ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਆਪਣੀ ਤਾਕਤ ‘ਤੇ ਘਮੰਡ ਨਹੀਂ ਕਰਨਾ ਚਾਹੀਦਾ... ਨਹੀਂ ਤਾਂ ਸੇਰ ਨੂੰ ਸਵਾ ਸੇਰ ਮਿਲਦਾ ਹੀ ਹੈ... ਆਖਿਰ ਕਿਵੇਂ ਨਾ ਕਿਵੇਂ ਨਿਪਟਾ ਹੀ ਦਿੱਤਾ ਨਾ...

ਮੇਘਨਾਥ-ਇਕ ਬਹੁਤ ਲਾਇਕ ਬੇਟਾ ਜਿਸਨੇ ਆਪਣੇ ਹੰਕਾਰੀ ਬਾਪ ਦੀ ਹਰ ਗੱਲ ਦੀ ਆਗਿਆ ਦਾ ਪਾਲਨ ਕੀਤਾ... ਅੱਜ ਦੇ ਜ਼ਮਾਨੇ ਚ ਤਾਂ ਪੁੱਤ (ਸਾਰੇ ਨਹੀਂ ) ਬਾਪੂ ਨੂੰ ਘਰੇ ਹੀ ਖਤਮ ਕਰਕੇ ਘਰੇ ਹੀ ਦੱਬ ਦੇਣ...

ਭਰਤ-ਭਰਾ ਹੋਵੇ ਤਾਂ ਇਹੋ ਜਿਹਾ... ਭਰਾ ਦੇ ਬਨਵਾਸ ਜਾਣ ‘ਤੇ ਰਾਜਪਾਟ ਮਿਲਣ ਤੇ ਵੀ ਉਸਨੇ ਕੁਝ ਨਹੀਂ ਲਿਆ... ਅੱਜਕਲ ਤਾਂ ਸੁਣਦੇ ਹੀ ਹਾਂ ਕਿ ਭਰਾ ਭਰਾ ਨੂੰ ਮਰਿਆ ਸਾਬਿਤ ਕਰ ਦਿੰਦੇ ਨੇ (ਖਾਸਕਰ ਐਨ।ਆਰ।ਆਈ।) ਜਾਂ ਭਰਾ ਭਰਾ ਨੂੰ ਜਾਇਦਾਦ ਲਈ ਮਾਰ ਦਿੰਦੇ ਨੇ ਇਹ ਆਮ ਹੀ ਅਖਬਾਰਾਂ ਚ ਪੜਦੇ ਹਾਂ...

ਕੌਸ਼ਲਿਆ- ਆਪਣੇ ਪੁੱਤ ਨੂੰ ਜੰਗਲ ਚ ਭੇਜਣ ਬਾਅਦ ਵੀ ਕੈਕਈ ਨੂੰ ਕੁਝ ਨਹੀਂ ਕਿਹਾ... ਜੇ ਅੱਜ ਦੀ ਜਠਾਣੀ ਹੁੰਦੀ ਤਾਂ ਮਾਰਾਮਾਰੀ ਤੇ ਉਤਰ ਆਉਣਾ ਸੀ ਤੇ ਤੁਹਾਨੂੰ ਸਾਰੇ ਭਾਰਤ ਵਾਲਿਆਂ ਨੂੰ ਦਸਹਿਰੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ... ਤੁਹਾਨੂੰ ਰਮਾਇਣ ਤੋਂ ਸਿੱਖਣਾ ਚਾਹੀਦਾ ਹੈ ਨਾ ਕਿ ਅਰਬਾਂ ਦੇ ਪਟਾਕੇ ਫੂਕ ਕੇ ਪਰਦੂਸ਼ਨ ਕਰਨਾ ਚਾਹੀਦਾ ਹੈ... ਤੇ ਨਾ ਹੀ ਕਰੋੜਾਂ ਦਾ ਤੇਲ ਫੂਕਣ ਨੂੰ ਕਿਹਾ... ਤੇ ਨਾ ਹੀ ਅਰਬਾਂ ਦੀ ਲਾਈਟ ਫੂਕਣ ਨੂੰ... ਪਰ ਤੁਸੀਂ ਸੁਣਦੇ ਨਹੀਂ ਨਾ ਹੀ ਸਮਝਦੇ ਹੋ... ਕਿਉਂਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ...

****

No comments:

Post a Comment