ਬਲਾਤਕਾਰੀ ਅਧਿਆਪਕ ਤੇ ਮੋਬਾਈਲ

ਬੇਨਤੀ ਇਹ ਹੈ ਕਿ ਮੇਰਾ ਨਾਂ ਮੋਬਾਈਲ ਹੈ । ਤੁਸੀਂ ਤੇ ਤੁਹਾਡੀ ਸਰਕਾਰ ਅਧਿਆਪਕਾਂ ਨੂੰ ਭੱਤੇ ਦਿੰਦੇ ਰਹਿੰਦੇ ਹੋ । ਜਿਹੜੇ ਕਿ ਜਿਆਦਾਤਾਰ ਨਜ਼ਾਇਜ ਹੀ ਹੁੰਦੇ ਨੇ । ਪਰ ਮੈਂ ਕੇਵਲ ਮੋਬਾਈਲ ਭੱਤੇ ਦੀ ਗੱਲ ਕਰਨੀ ਹੈ । ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਇਕ ਅੱਠ ਸਾਲ ਦੀ ਕੁੜੀ ਦਾ ਇਕ ਅਧਿਆਪਕ ਨੇ ਬਲਾਤਕਾਰ ਕਰ ਦਿੱਤਾ । ਪਰ ਨਾਮ ਮੋਬਾਈਲ ਦਾ ਬਦਨਾਮ ਹੋਇਆ । ਜਨਾਬ ਹੁੰਦਾ ਕੀ ਹੈ ਤੁਸੀਂ ਅਧਿਆਪਕਾਂ ਨੂੰ ਪੰਜ ਸੌ ਰੁਪਏ ਮੋਬਾਈਲ ਭੱਤਾ ਦਿੱਤਾ ਹੈ ਉਹ ਸਵੇਰੇ ਸਕੂਲ ਆ ਕੇ ਆਪਸ ਚ ਆਪਣੇ ਕਲੀਗਾਂ ਨਾਲ ਗੱਪਾਂ ਮਾਰਦੇ ਨੇ ਤੇ ਠਰਕੀ ਅਧਿਆਪਕ ਨੈੱਟ ਖੋਲ ਲੈਂਦੇ ਨੇ ਬੱਚਿਆਂ ਦੀਆਂ ਕਿਤਾਬਾਂ ਉਸੇ ਤਰ੍ਹਾਂ ਬੰਦ ਹੀ ਰਹਿੰਦੀਆਂ ਨੇ ਤੇ ਅਧਿਆਪਕ ਸਾਹਿਬਾਨ ਠੰਡ ਦੇ ਮੌਸਮ ਚ ਨੈੱਟ ਤੇ ਗਰਮ ਹੁੰਦੇ ਨੇ ਤੇ ਉਹ ਆਪਣੇ ਸਕੂਲ ਦੀਆਂ ਕੁੜੀਆਂ ਜੋ ਕੇ ਅਕਸਰ ਜਿਆਦਾਤਾਰ ਗਰੀਬ ਹੀ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਲਾਲਚ ਦੇ ਕੇ ਮੋਬਾਈਲ ਤੇ ਗੇਮਾਂ ਦੇ ਬਹਾਨੇ ਅਸ਼ਲੀਲ ਸਾਈਟਾਂ ਵਿਖਾ ਕੇ ਭਰਮਾ ਕੇ,ਕਿਵੇਂ ਨਾ ਕਿਵੇਂ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਨੇ ਜਿਹੜਾ ਕਿ ਨਾਮ ਮੋਬਾਈਲ ਦਾ ਬਦਨਾਮ ਹੁੰਦਾ ਹੈ । 
ਇਕ ਸਵਾਲ ਦਾ ਜਵਾਬ ਦਿਉ ਇਹ ਜਿਹੜੇ ਅਧਿਆਪਕ ਨੇ ਇਹਨਾਂ ਨੂੰ ਮੋਬਾਈਲ ਭੱਤਾ ਜਰੂਰੀ ਹੈ…? ਇਹਨਾਂ ਅਧਿਆਪਕਾਂ ਨੂੰ ਮੋਬਾਈਲ ਸਕੂਲ ਚ ਲਿਆਉਣਾ ਕਿੰਨਾ ਕੁ ਜਰੂਰੀ ਹੈ । ਜੇ ਤੁਸੀਂ ਸਕੂਲ ਚੈੱਕ ਕਰਨਾ ਹੈ ਤਾਂ ਸਕੂਲ ਮੁੱਖੀ ਨੂੰ ਮੋਬਾਈਲ ਦੇ ਦਿਉ ਉਹ ਸਭ ਅਧਿਆਪਕਾਂ ਤੇ ਨਜ਼ਰ ਰੱਖੇਗਾ ਸਗੋਂ ਇਹ ਮੋਬਾਈਲ ਬੰਦ ਕਰਨ ਨਾਲ ਉਹ ਬੱਚਿਆਂ ਨੂੰ ਪੜਾ ਸਕਣਗੇ । ਡਿਊਟੀ ਸਮੇਂ ਬੱਸ ਡਿਊਟੀ । ਪੰਜਾਬ ਦੇ ਸਿਖਿਆ ਵਿਭਾਗ ਚ ਇੱਕਲਾ ਮੋਬਾਈਲ ਦਾ ਖਰਚਾ ਪੰਜ ਤੋਂ ਛੇ ਕਰੋੜ ਰੁਪਏ ਮਹੀਨਾ ਤੇ ਸਾਲ ਦਾ ਲੱਗਭਗ ਪੰਜਾਹ ਤੋਂ ਸੱਠ ਕਰੋੜ ਖਰਚਾ ਹੈ । ਜਿਹੜਾ ਕਿ ਆਮ ਲੋਕਾਂ ਤੇ ਇਕ ਭਾਰ ਹੈ । ਵੇਖੋ ਜੀ ਮੈਂ ਨਾਨਲਿਵਿੰਗ ਥਿੰਗ ਹਾਂ । ਪਰ ਮੈਂ ਤੁਹਾਡੇ ਅਧਿਆਪਕਾਂ ਦੇ ਹੱਥ ਚ ਚੰਗਾ ਨਹੀਂ ਲੱਗਦਾ । ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੁਹਾਡੇ ਵੀ ਹੋਣਗੀਆਂ ਕਿਰਪਾ ਕਰਕੇ ਮੈਨੂੰ ਬਦਨਾਮ ਨਾ ਕਰੋ ਮੈਨੂੰ ਇਨਸਾਫ ਦਿਉ ।

ਤੁਹਾਡਾ ਆਪਣਾ ਮੋਬਾਈਲ ਭੱਤੇ ਵਾਲਾ
****

No comments:

Post a Comment