ਮੇਰੇ ਇਕ ਦੋਸਤ ਨੇ ਮੋਗੇ ਨਵਾਂ ਨਵਾਂ ਆਈਲੈਟ ਸੈਂਟਰ ਯਾਨੀ ਕਿ ਅੰਗਰੇਜੀ ਸਿਖਾਉਣ ਦਾ ਦਫਤਰ ਖੋਲਿਆ ਹੈ ਤਾਂ ਉਹ ਜਿਥੇ ਦਫਤਰ ਖੋਲਿਆ ਹੈ ਉਸ ਬਿਲਡਿੰਗ ਚ ਬੈਸਮੈਂਟ ਚ ਉੱਥੇ ਬੀਤੀ ਰਾਤ ਸੀ. ਆਰ. ਪੀ. ਨੂੰ ਠਹਿਰਾਇਆ ਗਿਆ ਹੈ ਅੱਜ ਜਦੋਂ ਉਹ ਸਵੇਰੇ ਪੰਜ ਵਜੇ ਦਫਤਰ ਖੋਲਣ ਲੱਗੇ ਤਾਂ ਠੰਡੀ ਹਵਾ ਠੰਡ ਬਹੁਤ ਉਥੇ ਬੜੀ ਭੀੜ ਕਈ ਸੀ. ਆਰ. ਪੀ. ਵਾਲੇ ਨਹਾਈ ਜਾਂਦੇ ਸੀ ਕੋਈ ਦਾਤਣ ਕਰੀ ਜਾਵੇ ਇਕ ਪਾਸੇ ਲਾਂਗਰੀ ਰੋਟੀਆਂ ਲਾਅ ਰਿਹਾ ਤੇ ਸਰੋਂ ਦੇ ਤੇਲ ਨਾਲ ਰੋਟੀਆਂ ਚੋਪੜ ਚੋਪੜ ਸਾਥੀਆਂ ਨੂੰ ਦੇ ਰਿਹਾ ਕੋਈ ਉਬਲੇ ਆਂਡੇ ਖਾਈ ਜਾਵੇ ਕੋਈ ਵਿਚਾਰਾ ਮੋਟੀਆਂ ਮੋਟੀਆਂ ਵਿੰਗੀਆਂ ਟੇਡੀਆਂ ਰੋਟੀਆਂ ਨਾਲ ਚਾਹ ਪੀ ਜਾਵੇ ਤਾਂ ਸਾਡੇ ਦੋਸਤ ਨੂੰ ਸੀ ਆਰ ਪੀ ਵਾਲਾ ਪੁੱਛਦਾ ਹੈ ਬਾਹਈ ਸਾਹਿਬ ਜੀ ਜੋ ਜਹਾਂ ਪਹਿਲੇ ਐਮ. ਐਲ. ਏ. ਥਾ ਵੋ ਕੈਸੇ ਮਰ ਗਿਆ ਥਾ ?
ਦੋਸਤ ਨੇ ਕਿਹਾ ਤੁਮੇਂ ਕਿਸਨੇ ਕਹਾ ਕੇ ਜਹਾਂ ਕਾ ਐਮ. ਐਲ. ਏ. ਮਰ ਗਿਆ ਹੈ ? ਤਾਂ ਅੱਗੋਂ ਸੀ. ਆਰ. ਪੀ. ਵਾਲਾ ਕਹਿੰਦਾ ਹਮਾਰੇ ਗਾਉਂ ਮੇਂ ਮਰ ਗਿਆ ਥਾ ਫਿਰ ਦੂਸਰੀ ਬਾਰ ਵੋਟ ਡਾਲਣਾ ਪੜਾ ਥਾ ।”ਨਹੀਂ ਯਹਾਂ ਤੋ ਪਾਰਟੀ ਬਦਲ ਲੀ ਇਸ ਲੀਏ ਹੋ ਰਹੇਂ ਇਲੈਕਸ਼ਨ ।” ਮੇਰੇ ਦੋਸਤ ਨੇ ਦਸਿਆ ਤਾਂ ਅੱਗੋਂ ਕਹਿੰਦਾ “ਹਮ ਬਹੁਤ ਡਰਤੇਂ ਹੈ ਪੰਜਾਬ ਸੇ,ਪਹਿਲੇ ਤੋ ਹਮ ਡਰ ਗਏ ਥੇ ਹਮੇਂ ਦੁਬਾਰਾ ਪੰਜਾਬ ਕਿਉਂ ਜਾਨੈ ਕੋ ਕਹਿ ਰਹੇ ਥੇ ਪਰ ਬਾਅਦ ਮੇ ਪਤਾ ਚਲਾ ਕਿ ਇਲੈਕਸ਼ਨ ਹੈਂ, ਚਲੋ ਭਗਵਾਨ ਕਾ ਸ਼ੁਕਰ ਹੈ ਸਬ ਕੁਸ਼ਲ ਮੰਗਲ ਹੈ ਤੇ ਉਹ ਚਲਿਆ ਗਿਆ ਤੇ ਮੇਰਾ ਦੋਸਤ ਉਸ ਭਲੇ ਮਾਨਸ ਨੂੰ ਵੇਖਦਾ ਰਿਹਾ ਉਹ ਸੀ. ਆਰ. ਪੀ. ਵਾਲਾ ਵੀ ਰੋਟੀਆਂ ਨਾਲ ਉਬਲੇ ਆਂਡੇ ਖਾ ਰਿਹਾ ਸੀ । ਮੇਰੇ ਦੋਸਤ ਨੂੰ ਤਰਸ ਆ ਰਿਹਾ ਸੀ ਪਰ ਸ਼ਾਇਦ ਸਿਆਸਤ ਤੇ ਤਰਸ ਦਾ ਕੋਈ ਮੇਲ ਨਹੀਂ, ਆਮ ਇਨਸਾਨ ਤਾਂ ਕੇਵਲ ਇਕ ਵੋਟ ਹੈ,ਜੋ ਕਦੇ ਇਕਜੁੱਟ ਨਹੀਂ ਹੋ ਸਕਦੀ । ਮੇਰਾ ਦੋਸਤ ਤਾਂ ਉਸ ਭਲੇ ਮਾਨਸ ਨੂੰ ਇਹ ਵੀ ਨਹੀਂ ਕਹਿ ਸਕਿਆ ਸਾਡਾ ਸਿਆਸਤ ਦਾਨਾਂ ਦੀ ਤਾਂ ਜ਼ਮੀਰ ਮਰ ਗਈ ਹੈ ।
****
No comments:
Post a Comment