ਆਪ ਜੀ ਆਪਣੇ ਕੰਮ ਚ ਅਨੁਭਵੀ ਤੇ ਮਿਹਨਤੀ ਹੋ । ਆਪ ਜੀ ਕੋਲ ਵੇਖਿਆ,ਸੁਣਿਆ ਤੇ ਹੰਢਾਇਆ ਹੋਇਆ ਡੂੰਘਾ ਤਜ਼ਰਬਾ ਹੈ । ਆਪ ਜੀ ਕੋਲ ਨਿਗੂਣੀਆਂ ਗੱਲਾਂ ਨੂੰ ਵੱਡੇ ਅਰਥਾਂ ਚ ਕਹਿਣ ਦੀ ਕਲਾ ਹੈ । ਆਪ ਜੀ ਚ ਵਿਸੰਗਤੀਆਂ,ਗਲੀਆਂ ਸੜੀਆਂ ਰੁਹ- ਰੀਤਾਂ,ਬੋਸੀਦਾਂ ਕਦਰਾਂ ਕੀਮਤਾਂ ਨੂੰ ਰੱਦ ਕਰਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਦਾ ਹਰ ਵਾਰ ਵਾਅਦਾ ਕਰਦੇ ਹੋ । ਆਪ ਜੀ ਨੇ ਭ੍ਰਿਸ਼ਟਾਚਾਰ,ਬੇਈਮਾਨੀ,ਬੇਰੋਜ਼ਗਾਰੀ ਵਰਗੀਆਂ ਜਨਤਾ ਦੀਆਂ ਮੁਸ਼ਕਿਲਾਂ ਨੂੰ ਅਮਰ ਕੀਤਾ । ਪਿਛਲੇ ਕਈ ਸਾਲਾਂ ਤੋਂ ਆਪ ਜੀ ਅਖਬਾਰਾਂ ਰਸਾਲਿਆਂ,ਟੀ।ਵੀ ਚੈਨਲਾਂ ਦੀ ਜੀਨਤ ਬਣਦੇ ਆ ਰਹੇ ਨੇ । ਹਥਲੀਆਂ ਚੋਣਾਂ ਚ ਆਪ ਜੀ ਨੇ ਸੀਹਰਫੀ ਦੀ ਤਰਜ਼ ਤੇ ਛੱਤੀ ਲਾਰਿਆਂ ਦੀ ਸਿਰਜ਼ਣਾ ਕੀਤੀ ਹੈ । ਇਸ ਵਿਧਾ ਵਿਚ ਆਪ ਜੀ ਨੇ 15-8-1947 ਤੋਂ ਲੈ ਕੇ ਅੱਜ ਤੱਕ ਦੇ ਸਮੇਂ ਦੌਰਾਨ ਸੂਬੇ ਦੇ ਲੋਕਾਂ ਨੂੰ ਭੋਗਣੇ ਪਏ ਸੰਤਾਪ ਨੂੰ ਲੋਕਾਂ ਨੂੰ ਹੀ ਭਿੰਨ ਭਿੰਨ ਪ੍ਰਕਾਰ ਨਾਲ ਉਹਨਾਂ ਦੀਆਂ ਮੂਸ਼ਕਿਲਾਂ ਨੂੰ ਭਿੰਨ ਭਿੰਨ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਫੇਰ ਜਾਣੂ ਕਰਵਾਇਆ । ਆਪ ਜੀ ਦਾ ਕਹਿਣਾ ਆਮ ਆਦਮੀ ਦੇ ਦੁਖ ਦਰਦ,ਲੋੜਾਂ ਨੂੰ ਪੂਰਤ ਕਰਨਾ ।ਆਪ ਜੀ ਲੋਕਾਂ ਦੀ ਤ੍ਰਾਸ਼ਦੀ ਦੇ ਡੰਗ ਨੂੰ ਬਹੁਵਚਨੀ ਕੀਤਾ ਹੈ । ਆਪ ਜੀ ਨੇ ਇਸ ਵਾਰ ਇਸ ਨੂੰ ਰੋਚਕ ਬਣਾਉਣ ਲਈ ਸੰਬਾਦ ਤੇ ਗਾਲਿਪਨਿਕਤਾ ਨੂੰ ਲਿਆਉਣ ਦਾ ਯਤਨ ਕੀਤਾ ਹੈ । ਆਪ ਜੀ ਇਕ ਮੋਮੋਬਾਜ਼ ਰਾਜ਼ਨੀਤਕ ਦੇ ਰੂਪ ਚ ਪੂਰੀ ਤਰ੍ਹਾਂ ਸਫਲ ਨੇ,ਆਪ ਜੀ ਚ ਪ੍ਰਤਿਭਾ ਹੈ,ਤੀਖਣ ਬੁੱਧੀ ਹੈ,ਦ੍ਰਿਸ਼ਟੀ ਹੈ,ਆਪ ਜੀ ਇਕ ਸੁਘੜ ਲੂੰਬੜੀ ਵਜੋਂ ਆਪਣੀ ਹੋਂਦ ਸਥਾਪਤ ਹੈ । ਜਦੋਂ ਤੱਕ ਆਪ ਜੀ ਦੀਆਂ ਗੱਲਾਂ ਚ ਜਨਤਾ ਆਉਂਦੀ ਰਹੇਗੀ ਆਪ ਜੀ ਕੰਡੇ ਵਾਂਗ ਇਹਨਾਂ ਅੰਦਰ ਚੁਭੇ ਰਹਿਣਗੇ । ਆਪ ਜੀ ਦਾ ਭਵਿੱਖ ਉਜਵਲ ਹੈ ।
****
No comments:
Post a Comment